Sunday, February 13, 2011

Mool Mantar da sach

ਰਾਮ ਪਦਾਰਥ ਪਾਇ ਕੈ ਕਬੀਰਾ ਗਾਂਠ ਨਾ ਖੋਲ !!
ਨਹੀ ਪਟਣੁ ਨਹੀ ਪਾਰਖੂ ਨਹੀ ਗਾਹਕ ਨਹੀ ਮੋਲ !! ਅੰਗ ੧੩੬੫ !!

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ !!

ਗੁਰੂ ਅਤੇ ਸਿਖ ਵਿਚ ਇਕ ਸਾਂਝ ਹੈ, 'ਗੁਰਬਾਣੀ ਇਸ ਜਗ ਮਹਿ ਚਾਨਣ', ਸਾਨੂ ਵਾਹਿਗੁਰੂ ਜੀ ਆਪ ਸੋਝੀ ਦਿੰਦੇ ਨੇ ਜਿਸ ਨਾਲ ਗੁਰਬਾਣੀ ਅਤੇ ਇਸਦੇ ਡੂੰਗੇ ਭੇਦ ਸਮਝ ਆ ਸਕਣ ! ਵਾਹਿਗੁਰੂ ਜੀ ਅਗੇ ਨੀਤਾ ਪ੍ਰਤਿ ਦੀ ਅਰਦਾਸ ਇਸ ਵਿਚ ਸਹਾਈ ਹੁੰਦੀ ਹੈ ! ਗੁਰੂ ਅਰਜਨ ਦੇਵ ਜੀ ਨੇ ਜਦੋਂ ਗ੍ਰੰਥ ਦੀ ਸੰਪੂਰਨਤਾ ਕਰ ਦਿੱਤੀ ਸੀ, ਓਹਨਾ ਨੂ ਇਕ ਸਿਖ ਨੇ ਪੁਛਿਆ ਕਿ ਮਹਾਰਾਜ ਤੁਸੀਂ ਇਹ ਗ੍ਰੰਥ ਤੇ ਤਿਆਰ ਕਰ ਦਿੱਤਾ ਹੈ ਪਰ ਇਸਨੁ ਸਮਝੇਗਾ ਕੌਣ ? ਗੁਰੂ ਸਾਹਿਬ ਜੀ ਨੇ ਅਗੋਂ ਜਵਾਬ ਦਿੱਤਾ, 'ਬਾਣੀ ਲਓ ਬੀਚਾਰਸੀ ਜੇ ਕੋ ਗੁਰਮੁਖ ਹੋਇ ' ਅਤੇ ਬਾਣੀ ਕਿਵੇਂ ਸਮਝੀ ਜਾ ਸਕਦੀ, ਇਹ ਬਿਧਿ ਵੀ ਗੁਰੂ ਜੀ ਨੇ ਦਸ ਦਿੱਤੀ ਹੈ, 'ਹਰਿ ਚਰਣ ਲਾਗਿ ਰਹੁ ਤੂੰ ਗੁਰ ਸਬਦ ਸੋਝੀ ਹੋਈ ' ਸੋਝੀ ਆ ਜਾਵੇ ਤੇ ਫਿਰ ਬਾਣੀ ਦਾ ਅਨੰਦੁ ਆਓਣਾ ਸ਼ੁਰੂ ਹੋ ਜਾਂਦਾ ਹੈ ! ਇਹ ਮੂਲ ਮੰਤਰ ਦਾ ਭੇਦ ਗੁਰੂ ਸਾਹਿਬ ਜੀ ਨੇ ਆਪ ਹੀ ਖੋਲਿਆ ਹੈ ਜੋ ਕਿ ਮੈਂ ਆਪ ਸਭ ਨਾਲ ਸਾਂਝਾ ਕਰਦਾ ਹਾਂ !

ਜਦੋਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਬਾਣੀ ਰਚੀ ਤਾ ਓਹਨਾ ਬਾਣੀ ਲਿਖਣ ਦੀ ਇਹ ਮਹਾਨ ਜਿੰਮੇਵਾਰੀ ਭਾਈ ਗੁਰਦਾਸ ਜੀ ਨੂ ਦਿੱਤੀ, ਭਾਈ ਗੁਰਦਾਸ ਜੀ ਨੇ ਵਾਰ ਵੀ ਲਿਖੀ ਜਿਸਨੂ ਗੁਰੂ ਅਰਜਨ ਦੇਵ ਜੀ ਨੇ ਖੁਦ ਹੀ ਗੁਰਬਾਣੀ ਦੀ ਕੁੰਜੀ ਕਹਿ ਕੇ ਸਨਮਾਨਿਆ ! ‘ਵਾਰ ੩੯’ ਵਿਚ ਭਾਈ ਗੁਰਦਾਸ ਜੀ ਮੂਲ ਮੰਤਰ ਦੀ ਵਿਆਖਿਆ ਕਰਦੇ ਨੇ ਅਤੇ ਇਹ ਮੂਲ ਮੰਤਰ '੧ਓੰ ਸਤਿਨਾਮ ਕਰਤਾ ਪੁਰਖ ' ਤੋ ਲੈ ਕੇ 'ਨਾਨਕ ਹੋਸੀ ਭੀ ਸਚੁ ' ਤਕ ਹੈ , ਜਿਸ ਤੋ ਇਹ ਪਤਾ ਲਗਦਾ ਹੈ ਕੀ ਸੰਪੂਰਨ ਮੂਲ ਮੰਤਰ ਕਿਥੋਂ ਤਕ ਹੈ !
ਮੈਂ ਇਥੇ ਗੁਰਬਾਣੀ ਦੇ ਪ੍ਰੇਮੀ ਸਜਣਾ ਨੂ ਇਹ ਦਸ ਦੇਵਾਂ ਕਿ ਦਾਸ ਕਦੀ ਨਿਰਮਲ ਸ੍ਮ੍ਪ੍ਰਦਾ ਵਿਚ ਸਾਧ ਰਹਿ ਚੁਕਾ ਹੈ ਅਤੇ ਮੰਗਲ ਆਚਰਣ ਅਤੇ ਮੂਲ ਮੰਤਰ ਦਾ ਭੇਦ ਸਮਝਦਾ ਹੈ ! ਮੂਲ ਮੰਤਰ ਕਿਸੇ ਵੀ ਸੁਭ ਕਾਰਜ਼ ਦੇ ਸ਼ੁਰੂ ਕਰਨ ਵੇਲੇ ਪੜਿਆ ਜਾਂਦਾ ਹੈ ਜਦ ਕਿ ਮੰਗਲ ਆਚਰਣ ਕਿਸੇ ਵੇਲੇ ਵੀ ਅਤੇ ਕਾਰਜ ਦੇ ਵਿਚਕਾਰ ਵੀ ਪੜਿਆ ਜਾ ਸਕਦਾ ਹੈ !
ਮੂਲ ਦਾ ਅਰਥ ਹੈ - ਜੜ, ਜਿਵੇਂ ਦਰਖਤ ਦੀ ਜੜ ਹੁੰਦੀ ਜੋ ਮਜਬੂਤੀ ਨਾਲ ਦਰਖਤ ਨੂ ਖੜਾ ਰਖਦੀ ਹੈ, ਯਾ ਇੰਜ ਕਹਿ ਲਵੋ ਕਿ ਜੜ ਹੀ ਕਿਸੇ ਚੀਜ਼ ਦਾ ਬੇਸ ਜਾਂ ਅਧਾਰ ਹੁੰਦੀ ਹੈ ! ਮੂਲ ਮੰਤਰ ਵੀ ਬਾਣੀ ਦਾ ਅਧਾਰ ਹੀ ਹੈ ਕਿਓਂਕਿ ਗੁਰੂ ਗਰੰਥ ਸਾਹਿਬ ਜੀ ਵਿਚ ਨਾਮ ਤੇ ਜੋਰ ਦਿੱਤਾ ਗਿਆ ਹੈ ਅਤੇ ਸਬਦ ਗੁਰੂ ਨਾਲ ਜੋੜਿਆ ਗਿਆ ਹੈ, ਇੰਜ ਮੂਲ ਮੰਤਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾ ਦਾ ਬਖਾਨ ਕਰਦਾ ਹੈ ਜਿਸਦੇ ਨਾਮ ਦਾ ਜਾਪੁ ਹਰ ਗੁਰ ਸਿਖ ਨੇ ਕਰਨਾ ਹੈ ! ਮੰਤਰ ਉਸ ਜਾਪੁ ਨੂ ਕਹਿੰਦੇ ਨੇ ਗੁਰੂ ਜੀ ਨੇ ਦਿੱਤਾ ਹੋਇਆ ਹੈ !
ਮੰਗਲ ਦਾ ਅਰਥ ਹੈ-- ਸ਼ੁਭ ਜਾਂ ਚੰਗਾ, ਹਿਤਕਾਰੀ ਜਿਸ ਨਾਲ ਪ੍ਰਾਣੀ ਦਾ ਮੰਗਲ ਹੋਵੇ, ਹਿਤ ਹੋਵੇ ! ਆਚਰਣ ਦਾ ਅਰਥ ਹੈ - ਬਿਓਹਾਰ ਜਾਂ ਬੋਲ! ਇਨਾ ਦੋਹਾਂ ਸਬਦਾਂ ਮੰਗਲ ਅਤੇ ਆਚਰਣ ਨੂ ਇਕਠਾ ਪੜਿਆ ਜਾਵੇ ਤੇ ਬਣੇਗਾ ਮੰਗਲ ਆਚਰਣ (ਮੰਗਲਾਚਰਨ) ਜਾਨੀ ਕਿ ਹਿਤਕਾਰੀ ਬੋਲ, ਚੰਗੇ ਬੋਲ, ਚੰਗਾ ਬਿਓਹਾਰ !
ਹੁਣ ਸਾਨੂ ਦੋਹਾਂ ਦਾ ਫਰਕ ਪਤਾ ਲਗ ਚੁਕਾ ਹੈ ਮੂਲ ਮੰਤਰ ਦਾ ਜਾਪੁ ਸ਼ੁਭ ਕਾਰਜ਼ ਦੇ ਸ਼ੁਰੂ ਕਰਨ ਲਗੇ ਪੜਿਆ ਜਾਂਦਾ ਹੈ ਅਤੇ ਮੰਗਲਾਚਰਨ -- ਖੁਸ਼ੀ ਵਿਚ ਆ ਕੇ ਚਲਦੇ ਕਾਰਜ਼ ਵਿਚ ਵੀ ਪੜਿਆ ਜਾ ਸਕਦਾ ਹੈ ਪਰ ਮੂਲ ਮੰਤਰ ਜੋ ਅਧਾਰ ਹੈ, ਜਿਸ ਦਾ ਆਸਰਾ ਲੈ ਕੇ ਕਾਰਜ਼ ਅਰੰਭ ਹੋਇਆ ਹੈ-- ਓਹ ਤੇ ਅਕਾਲ ਪੁਰਖ ਦੀ ਸਤੁਤੀ ਵਿਚ ਕਾਰਜ਼ ਦੇ ਸ਼ੁਰੂ ਕਰਨ ਤੋ ਪਹਿਲਾਂ ਹੀ ਪੜਿਆ ਜਾਵੇਗਾ ! ਸਭ ਤੋ ਪਹਿਲਾਂ ਵਾਹਿਗੁਰੂ ਜੀ ਫਿਰ ਕੁਝ ਹੋਰ ?
ਮੰਗਲ ਆਚਰਣ ਇਹ ਹੈ :-
੧ਓੰ ਸਤਿਨਾਮੁ ਕਰਤਾ ਪੁਰਖੁ ਨਿਰਭਓ ਨਿਰਵੈਰੁ ਅਕਾਲ ਮੂਰਤ ਅਜੂਨੀ ਸੈਭਂ ਗੁਰ ਪ੍ਰਸਾਦਿ !!
ਇਹ ਮੰਗਲ ਆਚਰਣ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾ ਦਾ ਵਰਨਣ ਹੈ !
ਕਈ ਲਿਖਾਰੀ ਅਤੇ ਵਿਦਵਾਨ ਮੂਲ ਮੰਤਰ ਨੂ ਸਿਰਫ '੧ਓੰ ਸਤਿਨਾਮ' ਤੋ ਲੈ ਕੇ 'ਗੁਰ ਪ੍ਰਸਾਦਿ ' ਤਕ ਹੀ ਮੰਦੇ ਨੇ ਪਰ ਅਸੀਂ ਸਮ੍ਪੂਰਨ ਤਥ ਵਾਚ ਕੇ, ਗੁਰੂ ਸਾਹਿਬ ਜੀ ਦੇ ਆਸੇ ਤੇ ਚਲਦੇ ਹੋਈ ਸਾਬਿਤ ਕਰਾਂਗੇ ਕਿ ਮੂਲ ਮੰਤਰ '੧ਓੰ ਸਤਿਨਾਮ' ਤੋ ਲੈ ਕੇ ' ਨਾਨਕ ਹੋਸੀ ਭੀ ਸਚੁ ' ਤਕ ਹੈ ! ਇਸ ਤੋ ਪਹਿਲਾਂ ਅਸੀਂ ਇਹ ਪ੍ਰਮਾਣ ਵੇਖ ਲਈਏ ;
੧)- ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿਚ ਲਿਖਿਆ ਹਰ ਸਬਦ ਅੰਤ ਵਿਚ ਚਾਰ ਡੰਡੀਆਂ ਪਾ ਕੇ ਬੰਦ ਕੀਤਾ ਗਿਆ ਹੈ ਅਤੇ ਜਿਥੇ ਵੀ ਦੋ ਡੰਡੀਆਂ ਪਾਈਆਂ ਨੇ ਓਥੇ ਸਬਦ ਚਲੰਤ ਰਹਿੰਦਾ ਹੈ ,
੨)- ਜਿਵੇਂ ਸੁਖਮਨੀ ਸਾਹਿਬ ਵਿਚ ਵੇਖ ਲਵੋ - ਹਰ ਪੰਕਤੀ ਦੋ ਡੰਡੀਆਂ ਪਾ ਕੇ ਬੰਦ ਕੀਤੀ ਗਈ ਹੈ ਪਰ ਅੰਤ ਵਿਚ ਜਿਥੇ ਅਸਟਪਦੀ ਸੰਪੂਰਨ ਹੁੰਦੀ ਹੈ, ਓਥੇ ਚਾਰ ਡੰਡੀਆਂ ਪਾ ਕੇ ਸੰਪੂਰਨ ਕੀਤੀ ਗਈ ਹੈ, ਫਿਰ ਮੂਲ ਮੰਤਰ ਦੀ ਸੰਪੂਰਨਤਾ ਦੋ ਡੰਡੀਆਂ ਪਾਓਣ ਤੇ ਹੀ ਬੰਦ ਕਿਓਂ ਸਮਝਿਆ ਜਾਵੇ ਜੋ ਕਿ ' ਗੁਰ ਪ੍ਰਸਾਦਿ ' ਤੇ ਦੋ ਡੰਡੀਆਂ ਪਾਈਆਂ ਹੋਈਆਂ ਨੇ, ਜਦੋਂ ਕਿ 'ਨਾਨਕ ਹੋਸੀ ਭੀ ਸਚੁ ' !! ੧ !!' ਤੇ ਬੰਦ ਹੁੰਦਾ ਹੈ ! ਇਹ ਆਪਨੇ ਆਪ ਵਿਚ ਹੀ ਇਕ ਪ੍ਰਮਾਣ ਹੈ !
੩) - ਇਸ ਤੋ ਅਗੇ ਪਉੜੀ ਸ਼ੁਰੂ ਹੁੰਦੀ ਹੈ ਜਿਸ ਦੇ ਅੰਤ ਵਿਚ ਪਉੜੀ ਦੀ ਸਮਾਪਤੀ ਦਾ ਨੰਬਰ ਦਰਜ਼ ਹੈ... ਵੇਖ ਲਵੋ.
ਦਮਦਮੀ ਟਕਸਾਲ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ਼ੁਰੂ ਕੀਤੀ ਸੀ, ਪੁਰਾਤਨ ਬੀੜ ਵੀ ਓਹਨਾ ਵੱਲੋਂ ਹੀ ਲਿਖੀਆਂ ਹੋਈਆਂ ਨੇ, ਅਤੇ ਓਹ ਕਿਓਂ ਮੂਲ ਮੰਤਰ '
ਨਾਨਕ ਹੋਸੀ ਭੀ ਸਚੁ ' !! 1 !! ਤਕ ਮੰਦੇ ਨੇ? ਇਥੇ ਏਕਾ ਪਉੜੀ ਦੀ ਸਮਾਪਤੀ ਤੇ ਪਾਇਆ ਗਿਆ ਹੈ ਜੋ ਕਿ ਹਰ ਪਉੜੀ ਦੇ ਅੰਤ ਵਿਚ ਨੰਬਰ ਪਾ ਕੇ ਬੰਦ ਕੀਤਾ ਗਿਆ ਹੈ
੪)- ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਢਾਲ, ਸ੍ਰੀ ਹਜੂਰ ਸਾਹਿਬ - ਨੰਦੇੜ ਪਈ ਹੈ ਜਿਸ ਉੱਤੇ ਮੂਲ ਮੰਤਰ ਲਿਖਿਆ ਹੋਇਆ ਹੈ ਜੋ ਕਿ 'ਨਾਨਕ ਹੋਸੀ ਭੀ ਸਚੁ ' ਤਕ ਹੈ, ਵੇਖੋ ਫੋਟੋ :-

੫)- ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਕਮਰ ਕੱਸਾ ਜੋ ਕਿ ਮੋਤੀ ਬਾਘ ਪਟਿਆਲਾ ਵਿਖੇ ਪਿਆ ਹੈ ਉਸ ਵਿਚ ਮੂਲ ਮੰਤਰ ' ਨਾਨਕ ਹੋਸੀ ਭੀ ਸਚੁ ' ਤਕ ਲਿਖਿਆ ਹੈ !



੬)- ਬਾਬਾ ਦੀਪ ਸਿੰਘ ਜੀ ਦਾ ਜੋ ਚੱਕਰ ਹੈ, ਉਸ ਉਤੇ ਵੀ ਮੂਲ ਮੰਤਰ ' ਨਾਨਕ ਹੋਸੀ ਭੀ ਸਚੁ ' ਤਕ ਲਿਖਿਆ ਹੋਇਆ ਹੈ, ਇਹ ਚੱਕਰ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅਮ੍ਰਿਤਸਰ ਸਾਹਿਬ ਵਿਖੇ ਹੈ !

੭)- ਸ੍ਰੀ ਹਰਮੰਦਰ ਸਾਹਿਬ ਦੇ ਬੂਹੇ ਦੇ ਉਪਰ ਹੀ ਸੋਨੇ ਦੀ ਇਕ ਪ੍ਲੇਟ (ਚੌੜੀ ਪਤਰੀ) ਹੈ ਜਿਸ ਉਪਰ ਮੂਲ ਮੰਤਰ ਉਕੇਰਿਆ ਹੋਇਆ ਹੈ ਜੋ ਕਿ ' ਨਾਨਕ ਹੋਸੀ ਭੀ ਸਚੁ ' ਤਕ ਹੈ, ਵੇਖੋ ਫੋਟੋ :-

੮)- 'ਨਾਨਕ ਹੋਸੀ ਭੀ ਸਚੁ ' !! ੧ !!' ਤੋ ਬਾਦ ਜਪੁ ਜੀ ਸਾਹਿਬ ਦੀ ਪਹਿਲੀ ਪਉੜੀ ਸ਼ੁਰੂ ਹੁੰਦੀ ਹੈ ਜੀ ਕਿ ਫਿਰ 'ਨਾਨਕ ਲਿਖਿਆ ਨਾਲ !! ੧ !!' ਤੇ ਬੰਦ ਹੁੰਦੀ ਹੈ ! ਇਹ ਗਲ ਛੋਟੀ ਜਹੀ ਲਗਦੀ ਹੈ ਪਰ ਗਹੁ ਨਾਲ ਵਾਚਣ ਤੋ ਪਤਾ ਚਲਦਾ ਹੈ ਕਿ ਮੂਲ ਮੰਤਰ ਵੀ '!! ੧ !!' ਤੇ ਬੰਦ ਹੋਇਆ ਸੀ ਅਤੇ ਉਸ ਤੋ ਉਪਰੰਤ ਜਪੁ ਜੀ ਸਾਹਿਬ ਸ਼ੁਰੂ ਹੋਇਆ ਜਿਸਦੀ ਪਹਿਲੀ ਪਉੜੀ ਨੂ ਵੀ '!! ੧ !!' ਪਾ ਕੇ ਹੀ ਬੰਦ ਕੀਤਾ ਗਿਆ ਹੈ ! ਇਹ ਆਪਣੇ ਆਪ ਵਿਚ ਹੀ ਮੂਲ ਮੰਤਰ ਦੀ ਸਮਾਪਤੀ ਦਾ ਇਕ ਸਬੂਤ ਹੈ !
੧)- ਇਹ ਮੰਗਲਾਚਰਨ ਹੋਰ ਅਨੇਕਾਂ ਰੂਪਾਂ ਵਿਚ ਸਾਡੇ ਸਾਹਮਣੇ ਆਇਆ ਹੈ, ਇਸ ਨੂ ਗੁਰੂ ਸਾਹਿਬਾਨ ਨੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿਚ ਇੰਜ ਦਰਜ਼ ਕੀਤਾ ਹੈ ; ੧ਓੰ ਸਤਿਨਾਮ ਗੁਰਪ੍ਰਸਾਦਿ (੨ ਵਾਰ)
੨)- ੧ਓੰ ਸਤਿਨਾਮ ਕਰਤਾ ਪੁਰਖ ਗੁਰ ਪ੍ਰਸਾਦਿ (੯ ਵਾਰ)
੩)-੧ਓੰ ਸਤਿਨਾਮ ਕਰਤਾ ਪੁਰਖ ਨਿਰਭਓ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ (੩੩ ਵਾਰ)
੪)- ੧ਓੰ ਸਤਿਗੁਰ ਪ੍ਰਸਾਦਿ (੫੨੩ ਵਾਰ)
ਹੁਣ ਅਸੀਂ ਇਹ ਵੇਖੀਏ ਕਿ ਗੁਰੂ ਸਾਹਿਬ ਜੇ ਨੇ ਸ਼ੁਰੂ ਵਿਚ ਅਕਾਲ ਪੁਰਖ ਦੇ ਗੁਣਾ ਦਾ ਬਿਆਨ ਕੀਤਾ ਹੈ ਤੇ ਫਿਰ ਜਾਪੁ ਸ਼ੁਰੂ ਹੁੰਦਾ ਹੈ ਪਰ ਵਿਚਾਰਨ ਦੀ ਗਲ ਹੈ ਕਿ ਇਹ ਜਾਪੁ ਕਿਸਦਾ ਕਰਨਾ ਹੈ-- ਇਹ ਗੁਰੂ ਜੀ ਅਗਲੀ ਪੰਕਤੀ ਵਿਚ ਦਸਦੇ ਨੇ ਕਿ' ਆਦਿ ਸਚੁ ਜੁਗਾਦਿ ਸਚੁ !! ਨਾਨਕ ਹੋਸੀ ਭੀ ਸਚੁ !! ਜਾਨੀ ਕਿ ਜੋ ਇਸ ਸੰਸਾਰ ਦੇ ਸ਼ੁਰੂ ਹੋਣ ਤੋ ਪਹਿਲਾਂ ਵੀ ਸੀ, ਹੁਣ ਵੀ ਹੈ ਅਤੇ ਅਗੇ ਚਿਰ ਕਾਲ- ਅੰਤ ਤਕ ਰਹੇਗਾ, ਇਹ ਓਹ ਸਚ ਹੈ ਤੇ ਸਚੁ ਤੇ ਸਿਰਫ ਅਕਾਲ ਪੁਰਖ ਹੀ ਹੈ ਬਾਕੀ ਸਭ ਮਿਥਿਆ ਹੈ, ਝੂਠ ਹੈ ! ਸਾਨੂ ਇਸ ਅਕਾਲ ਪੁਰਖ ਦਾ ਜਾਪੁ ਕਰਨਾ ਹੈ, ਉਸਦਾ ਸਿਮਰਨ ਕਰਨਾ ਹੈ, ਉਸਦੇ ਨਾਮ ਦਾ ਜਾਪੁ ਕਰਨਾ ਹੈ
ਇਸ ਵਾਸਤੇ ਸਾਨੂ ਇਹ ਇੰਜ ਪੜਨਾ ਹੋਵੇਗਾ, ਵਾਚਣਾ ਹੋਵੇਗਾ ਕਿ, ' ਗੁਰੂ ਨਾਨਕ ਦੇਵ ਜੀ ਆਪਣੇ ਸਿਖਾਂ ਨੂ ਦਸਦੇ ਹਨ ਕਿ ਤੁਸੀਂ ਉਸ ਅਕਾਲ ਪੁਰਖ ਦਾ ਨਾਮ ਸਿਮਰਨ ਕਰੋ (ਜਪੋ) ਜੋ ਕਿ ਆਦਿ ਤੋ ਸਚ ਹੈ, ਜੁਗਾਂ ਤੋ ਸਚੁ ਹੈ ਅਤੇ ਅੰਤ ਤਕ ਸਚੁ ਹੀ ਰਹੇਗਾ ! ਐਸਾ ਸਚੁ ਤੇ ਮੇਰਾ ਅਕਾਲ ਪੁਰਖ ਹੀ ਹੈ ਜਿਸਦੇ ਗੁਣ ਇਹ ਨੇ (ਹੁਣ ਗੁਣਾ ਵਲ ਝਾਤੀ ਮਾਰ ਲਈਏ),
੧ਓੰ- ਜੋ ਕਿ ਆਪਣੇ ਆਪ ਵਿਚ ਇਕੋ ਹੀ ਹੈ, ਜਿਸ ਨੇ ਇਹ ਰਚਨ ਰਚਿਆ ਹੈ (ਦੁਨਿਆ ਦੀ ਰਚਨਾ ਕੀਤੀ ਹੈ),
ਸਤਿਨਾਮ- ਜਿਸ ਦਾ ਨਾਮ ਸਚੁ ਹੈ ,
ਕਰਤਾ ਪੁਰਖ - ਜੋ ਕਿ ਸੰਸਾਰ ਦਾ ਰਚਨ ਹਾਰ ਹੈ ,
ਨਿਰਭਓ - ਜੋ ਕਿ ਡਰ ਤੋ ਰਹਿਤ ਹੈ, ਪਰੇ ਹੈ ,
ਨਿਰਵੈਰ - ਜੋ ਕਿ ਵੈਰ ਤੋ ਪਰੇ ਹੈ, ਸਭ ਦਾ ਸਖਾ ਹੈ, ਮਿਤਰ ਹੈ ,
ਅਕਾਲ ਮੂਰਤ- ਜੋ ਕਿ ਸਮੇ ਤੋ ਪਰੇ ਹੈ, ਜਿਸ ਦਾ ਕੋਈ ਸਰੂਪ ਨਹੀ ਹੈ ,
ਅਜੂਨੀ - ਜੋ ਕਿ ਜੋਨਿਆ ਵਿਚ ਨਹੀ ਆਓਂਦਾ, ਜਾਨੀ ਕਿ ਜਨਮ ਮਰਨ ਤੋ ਰਹਿਤ ਹੈ ,
ਸੈ ਭੰਗ - ਜੋ ਕਿ ਆਪਣੇ ਆਪ ਤੋ ਹੀ ਪੈਦਾ ਹੋਇਆ ਹੈ, ਖੁਦ ਤੋ ਹੀ ਪ੍ਰਕਾਸ਼ਵਾਨ ਹੈ, ਗਿਆਨ ਦਾ ਸਾਗਰ ਹੈ, ਸੋਮਾ ਹੈ
ਗੁਰ ਪ੍ਰਸਾਦਿ - ਸਿਰਫ ਗੁਰੂ ਦੀ ਮਿਹਰ ਨਾਲ ਹੀ ਜਿਸ ਨੂ ਪਾਇਆ ਜਾ ਸਕਦਾ ਹੈ !
ਜਾਪੁ - ਜਾਪੁ ਕਰਨਾ, ਧੀਆਂ ਕਰਨਾ, ਸਿਮਰਨ ਕਰਨਾ
ਆਦਿ ਸਚੁ - ਜੋ ਕਿ ਸੰਸਾਰ ਦੀ ਰਚਨਾ ਤੋ ਪਹਿਲਾਂ ਵੀ ਸਚੁ ਸੀ,
ਜੁਗਾਦਿ ਸਚੁ - ਜੋ ਕਿ ਜੁਗਾਂ ਤੋ ਸਚੁ ਹੈ,
ਹੈ ਭੀ ਸਚੁ- ਓਹ ਅਜ ਭੀ ਸਚੁ ਹੈ,
ਨਾਨਕ ਹੋਸੀ ਭੀ ਸਚੁ- ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਓਹ ਸਦਾ ਸਚੁ ਹੀ ਰਹੇਗਾ, ਉਸਦਾ ਕਦੀ ਅੰਤ ਨਹੀ ਹੋ ਸਕਦਾ !
੧ਓੰ ਸਤਿਨਾਮੁ ਕਰਤਾ ਪੁਰਖੁ ਨਿਰਭਓ ਨਿਰਵੈਰੁ ਅਕਾਲ ਮੂਰਤ ਅਜੂਨੀ ਸੈਭਂ ਗੁਰ ਪ੍ਰਸਾਦਿ !! ਜਪੁ !! ਆਦਿ ਸਚੁ ਜੁਗਾਦਿ ਸਚੁ !! ਹੈ ਭੀ ਸਚੁ ਨਾਨਕ ਹੋਸੀ ਭੀ ਸਚੁ !!
ਜੋ ਕਿ ਆਪਣੇ ਆਪ ਵਿਚ ਇਕੋ ਹੀ ਹੈ, ਜਿਸ ਨੇ ਇਹ ਰਚਨ ਰਚਿਆ ਹੈ (ਦੁਨਿਆ ਦੀ ਰਚਨਾ ਕੀਤੀ ਹੈ),- ਜਿਸ ਦਾ ਨਾਮ ਸਚੁ ਹੈ,- ਜੋ ਕਿ ਸੰਸਾਰ ਦਾ ਰਚਨ ਹਾਰ ਹੈ, - ਜੋ ਕਿ ਡਰ ਤੋ ਰਹਿਤ ਹੈ, ਪਰੇ ਹੈ,- ਜੋ ਕਿ ਵੈਰ ਤੋ ਪਰੇ ਹੈ, ਸਭ ਦਾ ਸਖਾ ਹੈ, ਮਿਤਰ ਹੈ,- ਜੋ ਕਿ ਸਮੇ ਤੋ ਪਰੇ ਹੈ, ਜਿਸ ਦਾ ਕੋਈ ਸਰੂਪ ਨਹੀ ਹੈ,- ਜੋ ਕਿ ਜੋਨਿਆ ਵਿਚ ਨਹੀ ਆਓਂਦਾ, ਜਾਨੀ ਕਿ ਜਨਮ ਮਰਨ ਤੋ ਰਹਿਤ ਹੈ,- ਜੋ ਕਿ ਆਪਣੇ ਆਪ ਤੋ ਹੀ ਪੈਦਾ ਹੋਇਆ ਹੈ, ਖੁਦ ਤੋ ਹੀ ਪ੍ਰਕਾਸ਼ਵਾਨ ਹੈ, ਗਿਆਨ ਦਾ ਸਾਗਰ ਹੈ, ਸੋਮਾ ਹੈ,- ਸਿਰਫ ਗੁਰੂ ਦੀ ਮਿਹਰ ਨਾਲ ਹੀ ਜਿਸ ਨੂ ਪਾਇਆ ਜਾ ਸਕਦਾ ਹੈ ! ਹੇ ਮਨੁਖ ਤੂ ਉਸ ਅਕਾਲ ਪੁਰਖ ਦਾ ਸਿਮਰਨ ਕਰ, - ਜੋ ਕਿ ਸੰਸਾਰ ਦੀ ਰਚਨਾ ਤੋ ਪਹਿਲਾਂ ਵੀ ਸਚੁ ਸੀ,- ਜੋ
ਕਿ ਜੁਗਾਂ ਤੋ ਸਚੁ ਹੈ,- ਓਹ ਅਜ ਭੀ ਸਚੁ ਹੈ,- ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਓਹ ਸਦਾ ਸਚੁ ਹੀ ਰਹੇਗਾ, ਉਸਦਾ ਕਦੀ ਅੰਤ ਨਹੀ ਹੋ ਸਕਦਾ !
ਇੰਜ ਜੇ ਅਸੀਂ '੧ਓੰ ਤੋ ਲੈ ਕੇ ਨਾਨਕ ਹੋਸੀ ਭੀ ਸਚੁ !! ੧ !!' ਤਕ ਦੇ ਅਰਥ ਕਰੀਏ ਤੇ ਕੋਈ ਸ਼ੰਕਾ ਹੀ ਨਹੀ ਰਹਿ ਜਾਂਦੀ ਕਿ ਮੂਲ ਮੰਤਰ ਕਿਥੋਂ ਤਕ ਹੈ ਅਤੇ ਇਹ ਸੰਪੂਰਨ ਮੂਲ ਮੰਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੇ ਸ਼ੁਰੂ ਵਿਚ ਸਿਰਫ ਇਕ ਵਾਰੀ ਹੀ ਆਇਆ ਹੈ ਜੋ ਕਿ ਇਸਦੀ ਸਾਰਥਕਤਾ ਪ੍ਰਮਾਣਿਤ ਕਰਦਾ ਹੈ ਜਦੋਂ ਕਿ ਮੰਗਲਾਚਰਨ ਦੇ ਅਨੇਕਾਂ ਰੂਪ ਸਾਨੂ ਵਿਖਾਈ ਦਿੱਤੇ ਨੇ ਅਤੇ ਜਿਹਨਾ ਨੂ ਅਨੇਕਾਂ ਵਾਰੀ, ਬਿਅੰਤ ਥਾਂਵਾਂ ਤੇ ਇਸਤੇਮਾਲ ਕੀਤਾ ਗਿਆ ਹੈ, ਇਸ ਲਈ ਖਾਲਸਾ ਜੀ ਮੂਲ ਮੰਤਰ ਦੀ ਸੰਪੂਰਨਤਾ 'ਨਾਨਕ ਹੋਸੀ ਭੀ ਸਚੁ !! ੧ !!' ਤਕ ਹੀ ਹੈ !
ਵੇਖੋ, ਗਿਆਨੀ ਸੰਤ ਸਿੰਘ ਜੀ ਮਸਕੀਨ ਨੇ ਵੀ ਮੂਲ ਮੰਤਰ ਪੂਰਾ ਹੀ ਮਨਿਆ ਹੈ
ਸਿਖ ਸੰਗਤਾਂ ਦਾ ਦਾਸ ; ਅਜਮੇਰ ਸਿੰਘ ਰੰਧਾਵਾ
0091-9818610698.